Sunday, March 18, 2012

ਖੇਡਾਂ ਇਸ਼ਕ ਦੀਆਂ

ਅਭਿਨਵ ਨੂੰ ਪਹਿਲੀ ਵਾਰ ਕਦੋਂ ਵੇਖਿਆ ਸੀ ...ਇਹ ਤੇ ਸਾਇਦ ਸਲੋਨੀ ਨੂੰ ਵੀ  ਨਹੀ ਯਾਦ.... ਉਸਨੂੰ ਸਿਰਫ ਏਨਾ ਕੁ ਯਾਦ ਹੈ ਕਿ ਉਹ ਉਸਦੇ ਦਿਲ ਵਿਚ ਵਸਦਾ ਹੈ .ਹਰ ਆਉਂਦੇ ਜਾਂਦੇ ਸਾਹ ਨਾਲ ਉਸਦੀ ਹੋਂਦ ਮਹਿਸੂਸ ਹੁੰਦੀ ਹੈ. ਇਸ਼ਕ ਵੀ ਅਜੀਬ ਹੈ...ਕਦੋ ਕੋਈ ਅਣਜਾਣਾ ਹੋ ਕੇ ਵੀ ਦਿਲ ਲਈ "ਆਪਣਾ" ਹੋ ਜਾਂਦਾ ਹੈ .ਪਤਾ ਹੀ ਨਹੀ ਲਗਦਾ ..... ਕਿਵੇ ਜਿੰਦਗੀ ਦੇ ਸਾਰੇ ਦੁਖ ਸੁਖ ਇੱਕ ਅਨਜਾਣ ਸਖਸ਼  ਨਾਲ  ਜੁੜ ਜਾਂਦੇ ਹਨ  . ਹੁਣ ਸਲੋਨੀ ਨੂੰ  ਵੀ ਆਪਣੀ ਜਿੰਦਗੀ ਦਾ  ਹਰ ਰਾਹ  ਅਭਿਨਵ ਤੇ ਮੁਕਦਾ ਜਾਪ ਰਿਹਾ ਸੀ  
 ਅਭਿਨਵ  ਆਪਣੀ ਪਰਿਵਾਰਿਕ ਸ਼ਾਪ ਉੱਤੇ ਆਪਣੇ ਪਾਪਾ ਨਾਲ ਬੈਠਦਾ ਸੀ.ਲੁਧਿਆਣਾ ਦੇ ਮੀਨਾ-ਬਾਜ਼ਾਰ ਵਿਚੋ  ਵਿਚ ਮਾਡਰਨ ਜਵੈਲਰਜ ਨਾਮ ਸੀ  ਉਹਨਾ ਦੀ ਸ਼ਾਪ ਦਾ .....ਤੇ ਉਸਦੇ ਬਿਲਕੁਲ ਸਾਹਮਣੇ ਸੀ ਸਲੋਨੀ ਦੇ ਪਾਪਾ ਦੀ ਸ਼ਾਪ ਉਹ ਵੀ ਇਸੇ ਬਿਜਨਸ ਵਿਚ .ਇਥੇ ਹੀ ਕਿਤੇ ਹੀ ਸਲੋਨੀ ਨੇ ਸਾਇਦ ਉਸਨੂੰ ਦੁਕਾਨ ਤੋਂ ਘਰ ਜਾਂਦਿਆਂ ਜਾਂ ਘਰ ਜਾਂਦਿਆਂ ਪਹਿਲੀ ਵਾਰ ਤੱਕਿਆ ਹੋਵੇਗਾ .ਉਹ ਪਲ ਤਾਂ ਸਾਇਦ ਉਸਨੂੰ ਯਾਦ ਨਹੀ ...ਪਰ ਹੁਣ ਦੀ ਹਰ ਤੱਕਣੀ ਉਸਨੂੰ   ਬੜੀ ਚੰਗੀ ਤਰਾਂ ਯਾਦ ਹੈ ...ਉਸਨੂੰ ਆਪਣੇ ਸਾਹਮਣੇ ਆਉਂਦੇ ਵੇਖਕੇ ਸਲੋਨੀ ਉਸਨੂੰ ਇੱਕ-ਟੱਕ ਵੇਖਦੀ ਰਹਿ ਜਾਂਦੀ ...ਤੇਜ ਚਾਲ ਤੁਰਦੀ ਦੇ ਕਦਮ ਅਚਾਨਕ ਹੌਲੀ ਹੋ ਜਾਂਦੇ ਸਾਹਮਣੇ ਦੁਕਾਨ ਵਿਚ ਉਸਨੂੰ ਬੈਠਿਆ ਜਾਂ ਖੜਿਆ ਵੇਖਕੇ ਆਪਣੀ ਦੁਕਾਨ ਦੀਆਂ ਪੌੜੀਆਂ ਵਿਚੋ ਉਹ ਅੜਕ ਜਾਂਦੀ .ਕਈ ਮਹੀਨੇ ਏਵੈ ਹੀ ਚੱਲਿਆ ਪਿਆਰ ਹੋਣ ਲਛਣ ਉਸਨੂੰ ਮਹਿਸੂਸ ਹੋ ਰਹੇ ਸੀ ...ਉਸਦੇ ਬਾਰੇ ਸੋਚਦਿਆਂ ਧੜਕਨ ਤੇਜ ਹੋ ਜਾਂਦੀ ..ਚਿਹਰਾ ਪਸੀਨੇ ਨਾਲ ਤਰ ਹੋ ਜਾਂਦਾ .......
ਪਰ ਹਾਲੇ ਤੱਕ ਸਿਰਫ ਇਕੱਲੀ ਸਲੋਨੀ ਨੂੰ  ਹੀ ਇਸ ਸਭ ਦਾ ਅਹਿਸਾਸ ਸੀ ...ਉਸਦੀ ਕਿਸੇ ਸਹੇਲੀ ਨੂੰ ਵੀ ਨਹੀ ਸੀ ਪਤਾ .ਅਭਿਨਵ ਵੀ ਅਨਜਾਣ ਸੀ ..ਸਾਇਦ ...
ਜਦੋਂ ਗੱਲ ਵੱਸ ਤੋਂ ਬਾਹਰ ਹੋ ਗਈ ਤਾਂ ਸਲੋਨੀ ਨੇ ਸਾਰਾ ਕੁਝ ਆਪਣੀ ਸਹੇਲੀ ਰੀਤਿਕਾ ਨਾਲ ਸਾਂਝਾ ਕੀਤਾ .ਰੀਤਿਕਾ ਨੇ ਉਸਦੇ ਮਨ ਦੀ ਹਾਲਤ ਸਮਝਦਿਆਂ ਆਪਣੇ ਆਸੇ ਪਾਸਿਓਂ ਦੋਸਤਾਂ ਦੀ ਸਹਾਇਤਾ ਨਾਲ ਅਭਿਨਵ ਦਾ ਮੋਬਾਇਲ ਨੰਬਰ ਪਤਾ ਕੀਤਾ .ਪਰ ਸਲੋਨੀ ਦੀ ਕਦੇ ਹਿਮਤ ਹੀ ਨਾ ਪਈ ਮੈਸਜ ਕਰਨ ਦੀ ,ਜਾਂ ਗੱਲ ਕਰਨ ਦੀ ..ਇਹ ਵੀ ਇਸ਼ਕ ਦਾ ਕਮਾਲ ਹੈ ਤੋਤੇ ਵਾਂਗ ਬੋਲਣ ਵਾਲੇ ਦੇ ਵੀ ਬੁਲ੍ਹ  ਸੀਅ ਹੋ ਜਾਂਦੇ ਨੇ .ਪਿਆਰ ਦੇ ਇਜਹਾਰ ਤੋਂ ਪਹਿਲਾ ਜੁਬਾਨ ਕਿਓ ਕੰਬਦੀ ਹੈ ਇਹ ਸਵਾਲ ਵੀ ਹਰ ਆਸ਼ਿਕ ਦੇ ਸੀਨੇ ਵਿਚ ਰੜਕਦਾ ਹੈ 
 ਤੇ ਤਦ ਹੀ ਸਲੋਨੀ ਨੂੰ ਪਤਾ ਲਗਦਾ ਹੈ ਅਭਿਨਵ ਪਹਿਲਾ ਤੋਂ ਹੀ ਇੰਗੇਜ ਹੈ  ਉਸਦਾ ਦਿਲ ਅਭਿਨਵ ਲਈ ਗੁਸੇ ਨਾਲ ਭਰ ਗਿਆ ਸੀ ...ਪਤਾ ਲੱਗਣ ਤੋਂ ਬਾਅਦ ਇਕ ਦਿਨ ਜਦੋਂ ਸਲੋਨੀ ਆਪਣੇ ਪਾਪਾ ਦੇ ਕੋਲ ਸ਼ਾਪ ਤੇ ਬੈਠੀ ਸੀ ਅਭਿਨਵ ਕਿਸੇ ਕੰਮ ਓਥੇ ਆਇਆ .ਉਹ ਸਲੋਨੀ ਦੇ ਪਾਪਾ ਨਾਲ ਕੁਝ ਗੱਲ ਕਰ ਰਿਹਾ ਸੀ .ਉਸਨੂੰ ਦੇਖ ਦੇਖ ਕੇ ਹੀ ਸਲੋਨੀ ਨੂੰ ਗੁੱਸਾ ਚੜੀ ਜਾ ਰਿਹਾ ਸੀ .ਉਸਦਾ ਦਿਲ ਕੀਤਾ ਕਿ ਉਹ ਹੁਣੇ ਅਭਿਨਵ ਨੂੰ ਕੁੱਟ ਧਰੇ.ਅਗਲੇ ਹੀ ਪਲ ਉਸਨੂੰ ਖੁਦ ਹੀ ਆਪਣੇ ਇਸ ਖਿਆਲ ਤੇ ਹਾਸਾ ਆ ਗਿਆ .ਪਰ ਉਸਦੇ ਮਨ ਵਿਚ ਅਭਿਨਵ ਲਈ ਬੇਅੰਤ ਗੁੱਸਾ ਸੀ . ਪਰ ਗੁੱਸੇ ਦਾ ਇਹ ਭਾਂਬੜ ਲਾਉਣ ਵਾਲੀ ਵੀ ਪਿਆਰ ਦੀ ਚਿੰਗਆੜੀ ਸੀ .ਤੇ ਇਹ ਪਿਆਰ ਹਾਲੇ ਵੀ ਅਮਰਵੇਲ ਵਾਂਗ ਵਧਦਾ ਹੀ ਜਾ ਰਿਹਾ ਸੀ .....ਤੇ ਸਲੋਨੀ ਦਾ ਪਿਆਰ ਹੋਰ ਵੀ ਜਿਆਦਾ ਅਭਿਨਵ ਨਾਲ ਲਿਪਟਦਾ ਜਾ ਰਿਹਾ ਸੀ .
ਰੀਤਿਕਾ ਨੇ ਜਦੋਂ ਵੇਖਿਆ ਕਿ ਸਲੋਨੀ ਨੇ ਹਾਲੇ ਨੰਬਰ ਦਾ ਕੁਝ ਖਾਸ ਉਪਯੋਗ ਨਹੀ ਕੀਤਾ .ਤਾਂ ਉਸਨੇ ਖੁਦ ਪਹਿਲ ਕੀਤੀ .ਉਸਨੇ ਸਲੋਨੀ ਦੇ ਮੋਬਾਇਲ ਤੋਂ ਮੈਸੇਜ ਕਰਨੇ ਸੁਰੂ ਕਰ ਦਿੱਤੇ .ਜਲਦੀ ਹੀ ਉਹਨਾ ਨੂੰ ਰਿਪ੍ਲਾਏ ਵੀ ਮਿਲਣੇ ਸੁਰੂ ਹੋ ਗਏ .ਤੇ ਰੀਤਿਕਾ ਨੇ ਇਹਨਾ ਮੈਸੇਜ ਦੇ ਵਿਚ ਹੌਲੀ ਹੌਲੀ ਅਭਿਨਵ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਕਿਵੇ ਕੋਈ ਉਸਦੇ ਨਾ ਜਾਣਦਿਆਂ ਉਸਨੂੰ ਇੰਨੀ ਸ਼ਿੱਦਤ ਨਾਲ ਚਾਹੁਣ ਲੱਗ ਗਿਆ ...ਇਸ ਤਰਾਂ ਸਲੋਨੀ ਦਾ ਇਜਹਾਰ ਏ ਮੁਹਬੱਤ ਹੋਇਆ .ਆਪਣੀ ਇਕ ਦੋਸਤ ਦੀ ਸਹਾਇਤਾ ਨਾਲ .ਹੁਣ ਸਲੋਨੀ ਤੇ ਅਭਿਨਵ ਦੀ ਅਕਸਰ ਗੱਲ ਹੋਣ ਲੱਗੀ ..ਸਲੋਨੀ ਨੇ ਅਭਿਨਵ ਨੂੰ ਦੱਸ ਦਿੱਤਾ ਕਿ ਉਹ ਉਸਨੂੰ ਪਿਆਰ ਕਰਦੀ ਹੈ ਤੇ ਹਮੇਸ਼ਾ ਉਸ ਨੂੰ ਹੀ ਕਰਦੀ ਰਹੇਗੀ .. ਪਰ ਅਭਿਨਵ ਨੇ ਸੁਰੂ ਵਿਚ ਉਸਨੂੰ ਸਿਰਫ ਇਹੀ ਕਿਹਾ ਕਿ ਉਹ ਸਿਰਫ ਦੋਸਤ ਹੋਣਗੇ ....
ਕਰੀਬ ਇੱਕ ਮਹੀਨੇ ਵਿਚ ਦੋਵੇ ਇੱਕ ਦੂਜੇ ਬਾਰੇ ਕਾਫੀ ਕੁਝ ਜਾਣ ਚੁੱਕੇ ਸੀ ...ਸਲੋਨੀ ਨੂੰ ਉਸਨੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਅਪਣਿਆ ਕਈ ਸਾਰੀਆਂ grlfriends ਬਾਰੇ ,ਇਸਤੋਂ ਬਿਨਾ ਹੋਰ ਬਾਹਰੀ ਕੁੜੀਆਂ ਬਾਰੇ ਵੀ ਜਿਸ ਨਾਲ ਉਸਦੇ ਸਬੰਧ ਸੀ  ਤੇ ਉਸਦੀਆਂ ਗੱਲਾਂ ਤੋਂ ਇਹ ਗੱਲ ਸਾਫ਼ ਸੀ ਕਿ ਉਹ ਅਮੀਰ ਮਾਂ -ਬਾਪ ਦੀ ਵਿਗੜੀ ਹੋਈ ਔਲਾਦ ਹੈ ..ਪਰ ਫਿਰ ਵੀ ਸਲੋਨੀ ਨੂੰ ਲਗਦਾ ਸੀ ਕਿ ਉਹ ਉਸਨੂੰ ਆਪਣੇ ਪਿਆਰ ਨਾਲ ਬਦਲ ਲਵੇਗੀ ..ਉਸਦੀਆਂ ਸਾਰੀਆ ਹਰਕਤਾਂ ਰੋਕ ਦਵੇਗੀ   ਏਨੇ ਸਮੇ ਵਿਚ ਹੁਣ ਤੱਕ  ਜੋ ਅਭਿਨਵ ਵਿਚ ਬਦਲਿਆ ਉਹ ਸਿਰਫ ਇਹੋ ਕਿ ਇਹ ਕਹਿਣ ਲੱਗ ਗਿਆ ਸੀ ਕਿ ਉਹ ਵੀ ਸਲੋਨੀ ਨੂੰ ਪਿਆਰ ਕਰਦਾ ਹੈ ...ਤੇ ਸਾਇਦ ਇਸੇ ਪਿਆਰ ਦੀ ਉਮੀਦ ਤੇ ਸਲੋਨੀ ਸਭ ਕੁਝ ਜਰੀ ਜਾ ਰਹੀ ਸੀ ....ਕਈ ਵਾਰ ਏਵੈ ਹੁੰਦਾ ਕਈ ਕਈ ਦਿਨ ਉਹ੍ਹ ਗੱਲ ਨਾ ਕਰਦਾ ਕੋਈ ਮੈਸੇਜ ਨਾ ਕਰਦਾ ....ਪਰ ਸਲੋਨੀ ਉਸ ਦਾ ਗੁੱਸਾ ਨਾ ਕਰਦੀ ..ਉਸਦੀ ਹਰ ਛੋਟੀ ਤੋਂ ਛੋਟੀ ਗਲ ਤੇ ਇਤਬਾਰ ਕਰਦੀ ...ਔਰਤ ਜੇ  ਪਿਆਰ ਕਰਦੀ ਬੜੀ ਸ਼ਿਦ੍ਦਤ ਨਾਲ ਕਰਦੀ ਹੈ ਜੇ ਨਫ਼ਰਤ ਕਰਦੀ ਹੈ ਉਹ ਵੀ ਸ਼ਿਦਤ ਨਾਲ ...ਸਲੋਨੀ ਨੂੰ ਉਸ ਨਾਲ ਪਿਆਰ ਸੀ ਬਹੁਤ ਜਿਆਦਾ ...ਕੁਝ ਸ਼ਿਕਵੇ ਵੀ ਜਰੂਰ ਸਨ ਪਰ ਨਫਰਤ ਨਹੀ ...ਅਕਸਰ ਗੁਨਗੁਨਾਉਂਦੀ ਸੀ , ਉਹ 
ਅਸੀਂ ਤੇਰੇ ਤੇ ਮਰਦੇ ਵੇ ਬੜੇ ਚਿਰਦੇ ਹਾਂ,
ਬੇਕਦਰਾਂ ਤੇ ਜਾਣ ਵਾਰਦੇ ਫਿਰਦੇ ਹਾਂ ,
ਤੇਰੇ ਦਿਲ ਵਿਚ ਕਿਉਂ ਸਾਡਾ ਸਤਿਕਾਰ ਨਹੀ........
ਤੇ ਇਹ ਸਭ ਏਵੈ ਚਲਦਾ ਰਿਹਾ ...ਹੌਲੀ ਹੌਲੀ ਅਭਿਨਵ ਸਲੋਨੀ ਤੇ ਆਪਣਾ ਪਿਆਰ ਤੇ ਹਕ਼ ਵੀ ਜਤਾਉਣ ਵੀ ਲੱਗ ਗਿਆ


  ਸਲੋਨੀ ਦੇ ਘਰ ਉਸਦੇ ਵਿਆਹ ਦੀ ਗੱਲ ਚੱਲਣ ਲੱਗੀ .ਘਰਵਾਲੇ ਉਸ ਲਈ ਮੁੰਡਾ ਦੇਖ ਰਹੇ ਸੀ .ਸਲੋਨੀ ਨੇ ਆਪਣੀ ਭਾਬੀ ਦੀ ਸਹਾਇਤਾ ਨਾਲ ਅਭਿਨਵ ਦਾ ਨਾਮ ਸੁਝਾਇਆ ,ਘਰ ਵਾਲੇ ਆਸਾਨੀ ਨਾਲ ਉਸਨੂੰ ਦੇਖਣ ਪਰਖਣ ਲਈ ਰਾਜੀ ਹੋ ਗਏ ... ਜਾਤ ਪਾਤ ਦਾ ਕੋਈ ਫ਼ਰਕ ਨਹੀ ਸੀ ਕਾਰੋਬਾਰ ਇੱਕੋ ਜਿਹਾ ਸੀ ...ਸਭ ਤੋਂ ਵਧੀਆ ਗੱਲ ਕੁੜੀ ਨੂੰ ਵੀ ਪਸੰਦ ਸੀ ..ਸੋ ਕੋਈ ਅੜਚਨ ਨਹੀ ਸੀ ...ਸਲੋਨੀ ਨੇ ਇਹ ਗੱਲ ਬੜੇ ਚਾਵਾਂ ਨਾਲ ਅਭਿਨਵ ਨੂੰ ਦੱਸੀ ,ਸਲੋਨੀ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇ ਕਿ ਉਸਦਾ ਕੱਦ ਅਸਮਾਨੋ ਉਚਾ ਹੋ ਗਿਆ ਹੋਵੇ ...ਤੇ ਉਹ  ਤਾਰਿਆਂ ਦੇ ਰੂਪ ਦੀਆਂ ਖੁਸ਼ੀਆ ਖੁਦ ਹੱਥੀ  ਤੋੜ ਕੇ ਆਪਣੀ ਝੋਲੀ ਪਾ ਰਹੀ ਹੋਵੇ ....ਉਸਦੀ ਹਰ ਖੁਸੀ ਇਸ ਵੇਲੇ ਉਸਦੇ ਪਿਆਰ ਨਾਲ ਜੁੜੀ ਹੋਈ ਸੀ ..
  ਪਰ ਅਭਿਨਵ ਨੂੰ ਖੁਸੀ ਨਾਲੋਂ ਪਰੇਸ਼ਾਨੀ ਵਧੇਰੇ ਹੋਈ ...ਉਸਨੇ ਬੜੇ ਅੰਦਾਜ਼ ਨਾਲ ਕਿਹਾ ਕਿ ਉਹ ਹਾਲੇ ਵਿਆਹ ਨਹੀ ਕਰਵਾਉਣਾ ਚਾਹੁੰਦਾ ਨਾ ਹੀ ਉਸਨੇ ਇਸ ਸਭ ਬਾਰੇ ਕੁਝ ਸੋਚਿਆ ਹੈ ....ਸਲੋਨੀ ਨੇ ਕਿਹਾ ਕਿ ਉਸਦੇ ਘਰਦੇ ਤਾਂ ਉਸ ਦੇ ਵਿਆਹ ਲਈ ਤਿਆਰ ਨੇ ਇਸਤੇ ਅਭਿਨਵ ਨੇ ਕਿਹਾ ਕਿ ਉਸਨੂੰ ਜਿਥੇ ਵੀ ਘਰਦੇ ਕਹਿਣ ਵਿਆਹ  ਕਰਵਾ ਲਵੇ..ਉਹ ਵਿਆਹ ਨਹੀ ਕਰਵਾ ਸਕਦਾ ....ਉਹ ਜਿੰਦਗੀ ਨੂੰ ਇਨ੍ਜੋਏ ਕਰਨਾ ਚਾਹੁੰਦਾ ਹੈ ...
ਸਲੋਨੀ ਦੇ ਸੁਪਨੇ ਚਕਨਾਚੂਰ ਹੋ ਗਏ ...ਇਹ ਉਸ ਤਰਾਂ ਤਾਂ ਅਭਿਨਵ ਨਹੀ ਜਿਸ ਤਰਾਂ ਦਾ ਉਸ ਨੇ ਸੋਚਿਆ ਸੀ ...ਅਸਲ ਵਿਚ ਚਮਕਦਾਰ ਵਸਤਾਂ ਵੇਖ ਅਕਸਰ ਇਨਸਾਨ ਦੀਆਂ ਅੱਖਾਂ ਅਕਸਰ ਧੋਖਾ ਖਾ ਜਾਂਦੀਆਂ  ਨੇ ,ਇਨਸਾਨ ਨੂੰ ਪਿੱਤਲ ਸੋਨਾ ਲਗਦਾ ਹੈ ...ਤੇ ਸੋਨਾ ਪਿੱਤਲ ਦੋਵਾਂ ਵਿਚ ਕੋਈ ਫ਼ਰਕ ਮਹਿਸੂਸ ਨਹੀ ਹੁੰਦਾ ..ਸਲੋਨੀ ਇਹ ਧੋਖਾ ਖਾ ਚੁੱਕੀ ਸੀ 
 ਅਭਿਨਵ ਲਈ ਵੀ ਸਾਇਦ ਇਹ ਪਿਆਰ ਉਸਦੇ ਹੋਰਾਂ ਪਿਆਰਾਂ ਵਰਗਾ ਸੀ ....ਪਰ ਉਹ ਪਿੱਤਲ ਦੀ ਚਮਕ ਵਿਚ ਸੋਨੇ ਰੂਪੀ ਸਲੋਨੀ ਦੇ ਪਿਆਰ ਨੂੰ ਠੋਕਰ ਮਾਰ ਰਿਹਾ ਸੀ ...
 ਸਲੋਨੀ ਤੇ ਅਭਿਨਵ ਦੀ ਗਲਬਾਤ ਖਤਮ ਹੋ ਗਈ .ਸਲੋਨੀ ਨੇ ਆਪਣੇ ਘਰ ਅਭਿਨਵ ਦੇ  ਫੈਸਲੇ ਬਾਰੇ ਦੱਸ ਦਿੱਤਾ ....ਉਸ ਨੂੰ ਆਪਣੇ ਘਰਦਿਆਂ ਸਾਹਮਣੇ ਇਸ ਗੱਲ ਦੀ ਨਮੋਸ਼ੀ ਝੱਲਣੀ  ਪਈ.ਪਿਆਰ ਦੇ ਇਸ " ਤੋਹਫ਼ੇ "ਕਰਕੇ  ਉਹ ਆਪਣੇ ਘਰਦਿਆਂ ਨਾਲ ਅੱਖ ਮਿਲਾ ਕੇ ਗੱਲ ਨਹੀ ਸੀ ਕਰ ਸਕਦੀ ਸੀ . ਉਸਦਾ ਰੋ ਰੋ ਕੇ ਬੁਰਾ ਹਾਲ ਸੀ .ਪਰ ਹੌਲੀ ਹੌਲੀ ਉਸਨੇ ਖੁਦ ਨੂੰ ਸਮਝਾਇਆ ...ਤੇ ਜਿੰਦਗੀ ਨੂੰ ਇਸਦੀ ਚਾਲੇ ਤੋਰਿਆ   ਪਰ ਸਭ ਖਤਮ ਹੋਣ ਦੇ ਬਾਵਜੂਦ ਉਸਨੂੰ ਹਾਲੇ ਵੀ ਉਮੀਦ ਸੀ ਕਿ ਸਾਇਦ ਉਹ ਵਾਪਿਸ ਆਵੇ ਤੇ ਆ ਕੇ ਆਪਣੀ ਗਲਤੀ ਮੰਨ ਲਵੇ ..ਪਰ ਹਰ ਲੰਗਦੇ ਦਿਨ ਨਾਲ ਇਹ ਉਮੀਦ ਧੁੰਦਲੀ ਹੁੰਦੀ ਹੁੰਦੀ ਖਤਮ ਹੋ ਗਈ ...
                                                                                            ਪਰ ਅਚਾਨਕ ਇੱਕ ਦਿਨ ਅਭਿਨਵ ਦਾ ਫੋਨ ਆਉਂਦਾ ਹੈ ਦੁਬਾਰਾ .....ਤੇ ਉਹ ਕਹਿੰਦਾ ਹੈ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ...ਤੇ ਉਹ ਉਸਨੂੰ ਪਿਆਰ ਕਰਦਾ ਹੈ .....ਕੁਲ ਮਿਲਾ ਕਿ ਗਲਬਾਤ ਦਾ ਸਾਰ ਇਹ ਨਿੱਕਲਿਆ ਕਿ ਉਹ ਉਸ ਨਾਲ ਵਿਆਹ ਕਰਵਾਉਣ ਨਾਲ ਤਿਆਰ ਹੈ ....ਤੇ ਦੁਬਾਰਾ  ਸਲੋਨੀ  ਇਸ ਬਾਰੇ ਘਰ ਗੱਲ ਕਰੇ .ਸਚੇ ਪਿਆਰ ਨੂੰ ਚਾਹੇ ਕਿੱਡੀ ਵੀ ਠੋਕਰ ਲੱਗੇ ਪਰ ਸੱਜਣਾਂ ਦੇ ਮੂਹੋਂ ਪਿਆਰ ਦੇ ਦੇ ਮੂਹੋਂ ਦੋ ਲਫ਼ਜ਼ ਪਿਆਰ ਦੇ ਸੁਣ ਕੇ ਦਿਲ ਫਿਰ ਧੜਕ ਉਠਦਾ ਹੈ ..ਸਲੋਨੀ ਦੇ ਤਿੜਕ ਚੁੱਕੇ ਖੁਆਬ ਵੀ  ਦੁਬਾਰਾ ਆਕਾਰ ਲੈਣ ਲੱਗੇ ....ਉਸਨੇ ਘਰ ਗੱਲ ਕਰਨ ਦਾ ਫੈਸਲਾ ਕੀਤਾ ਉਸ ਆਦਮੀ ਤੇ ਦੁਬਾਰਾ ਭਰੋਸਾ ਕਰਨ ਦੀ ਹਿਮਤ ਕੀਤੀ ਜੋ ਪਹਿਲਾ ਮੌਕੇ ਤੇ ਧੋਖਾ ਦੇ ਗਿਆ ਸੀ ...
                                                                        ਘਰ  ਗੱਲ ਹੋਈ ਪਰ ਇਸ ਵੇਲੇ ਤੱਕ ਸਲੋਨੀ ਦੇ ਘਰਦਿਆਂ ਤੱਕ ਅਭਿਨਵ ਦੀਆਂ ਸਾਰੀਆਂ ਕਰਤੂਤਾਂ ਪਹੁੰਚ ਚੁੱਕੀਆਂ ਸਨ ..ਉਸਦੇ ਅਫੇਰਜ ਉਸਦੇ ਕਾਰਨਾਮੇ  ਲੋਕਾਂ ਦੀ ਜੁਬਾਨੋ ਹੁੰਦੇ ਸਲੋਨੀ  ਦੇ ਘਰਦਿਆ ਦੇ ਕੰਨੀ ਪੈ ਚੁੱਕੇ ਸਨ .ਸਲੋਨੀ ਦੇ ਭਰਾ ਅਭਿਨਵ ਨੂੰ ਖੁਦ ਇੱਕ ਵਿਆਹ ਵਿਚ ਡਾਂਸਰਾਂ ਨਾਲ ਸ਼ਰਾਬ ਪੀ ਕੇ ਡਾਂਸ ਕਰਦਿਆਂ ਤੇ ਭੈੜੇ ਭੈੜੇ ਇਸ਼ਾਰੇ ਕਰਦਿਆਂ ਵੇਖਿਆ ਸੀ .ਕੋਈ ਕਿਓਂ ਜਾਣ ਬੁਝ ਕੇ ਖੂਹ ਵਿਚ ਧੱਕਾ ਕਿਉਂ ਦੇਵੇ ....ਤੇ ਅਭਿਨਵ ਦੀ ਬੇਭਰੋਸਗੀ ਵੀ ਪਹਿਲਾ ਸਾਬਿਤ ਹੋ ਚੁੱਕੀ ਸੀ ...ਸਲੋਨੀ ਦੇ ਘਰਦਿਆ ਨੇ ਸਾਫ਼ ਇਨਕਾਰ ਕਰ ਦਿੱਤਾ ....ਬਾਕੀ ਫੈਸਲਾ ਉਹਨਾ ਨੇ ਸਲੋਨੀ ਤੇ ਛੱਡ ਦਿੱਤਾ ...ਪਰ ਬਾਦ ਵਿਚ ਉਹ ਕਸੂਰਵਾਰ ਨਹੀ ਹੋਣਗੇ  ਇਹ ਵੀ ਕਹਿ ਦਿੱਤਾ ....ਸਲੋਨੀ ਨੇ ਹੁਣ ਆਪਣੇ ਮਾਂ-ਬਾਪ ਤੇ  ਪਿਆਰ ਵਿਚੋਂ ਕਿਸੇ ਇੱਕ ਨੂੰ ਚੁਣਨਾ ਸੀ .ਉਸਨੇ ਮਾਂ ਬਾਪ ਨੂੰ ਚੁਣਿਆ ....
                                                                                        ਉਸਨੇ ਅਭਿਨਵ ਦਾ ਫੋਨ ਅਟੇੰਡ ਕਰਨਾ ਬੰਦ ਕਰ ਦਿੱਤਾ .ਨੰਬਰ ਵੀ ਬਦਲ ਲਿਆ .ਰੋ ਰੋ ਕੇ ਅਖੀਰ ਇਸ਼ਕ ਦਾ ਇਹ ਬਹਾਨਾ ਮੰਨ ਹੀ ਲਿਆ .ਸਾਇਦ ਇਕ ਸ਼ਾਇਰ ਨੇ ਸਹੀ ਲਿਖਿਆ ...
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ
ਕਹੀਂ ਜ਼ਮੀਨ ਤੋ ਕਹੀਂ ਆਸਮਾਂ ਨਹੀ ਮਿਲਤਾ ....
ਤੇਰੇ ਜਹਾਨ ਮੇਂ ਐਸਾ ਨਹੀ ਕਿ ਪਿਆਰ ਨਾ ਹੋ ,
ਜਹਾਂ ਉਮੀਦ ਹੋ ਇਸ ਕ਼ੀ ਵਹਾਂ ਨਹੀ ਮਿਲਤਾ ,
 

 ਅਭਿਨਵ ਨੇ ਸਲੋਨੀ ਨੂੰ ਦੋਸਤਾਂ ਰਾਹੀ ਬਥੇਰਾ ਯਕੀਨ ਦਵਾਇਆ ਕਿ ਉਹ ਬਦਲ ਗਿਆ ਹੈ ..ਉਸਨੂੰ ਪਿਆਰ ਵੀ ਕਰਦਾ ਹੈ ਪਰ ਸਾਇਦ ਹੁਣ ਦੇਰ ਹੋ ਚੁੱਕੀ ਸੀ .ਸਮਾਂ ਉਹਨਾ ਦੇ ਹਥੋਂ ਦੂਰ ਹੋ ਚੁੱਕਾ ਸੀ .
"ਪਿਆਰ ਨੂੰ ਠੋਕਰ ਮਾਰਨ ਵਾਲੇ ਨੂੰ ਇੱਕ ਦਿਨ ਪਿਆਰ ਦੀ ਠੋਕਰ ਜਰੂਰ ਖਾਣੀ ਪੈਂਦੀ ਹੈ "ਇਸੇ ਪਿਆਰ ਨੂੰ ਠੁਕਰਾਉਣ ਦੀ ਸਜਾ ਭੁਗਤ ਰਿਹਾ ਹੈ ਅਭਿਨਵ ...
   ਸਲੋਨੀ ਦਾ ਵਿਆਹ ਹੁਣ ਬੜੀ ਛੇਤੀ ਕੀਤੇ ਹੋਰ ਹੋਣ ਜਾ ਰਿਹਾ ਹੈ .ਆਸ ਕਰਦੇ ਹਾਂ ਉਸਨੂੰ ਜਿੰਦਗੀ ਦੀਆਂ ਸਾਰਿਆ ਖੁਸ਼ੀਆ ਨਸੀਬ ਹੋਣ ,ਤੇ ਪਿਆਰ ਦੀ ਕਿਤੇ ਕੋਈ ਕਮੀ ਨਾ ਹੋਵੇ ....



comment using facebook